ਪਹਿਲੀ ਭਾਰਤੀ ਔਰਤ ਬਣੀ ਬਲਜੀਤ ਕੌਰ

ਹਿਮਾਚਲ ਪ੍ਰਦੇਸ਼ ਦੇ ਸੋਲਨ ਦੀ ਰਹਿਣ ਵਾਲੀ ਬਲਜੀਤ ਕੌਰ ਪਮੋਰੀ ਚੋਟੀ ਫ਼ਤਹਿ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣੀ ਹੈ| ਅਪਣੀ ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਬਲਜੀਤ ਕੌਰ ਐਤਵਾਰ ਨੂੰ ਸੋਲਨ ਪਹੁੰਚੀ,ਜਿੱਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ|

ਬਲਜੀਤ ਕੌਰ ਅਤੇ ਉਸ ਦੀ ਸਾਥੀ ਰਾਜਸਥਾਨ ਦੀ ਗੁਣਬਾਲਾ ਸ਼ਰਮਾ ਨੇ 7,161 ਮੀਟਰ ਉੱਚੀ ਚੋਟੀ ਪਮੋਰੀ ‘ਤੇ ਫ਼ਤਹਿ ਹਾਸਲ ਕੀਤੀ ਹੈ| 12 ਮਈ ਸਵੇਰੇ 8.40 ਤੇ ਬਲਜੀਤ ਕੌਰ ਚੋਟੀ ਉਤੇ ਪਹੁੰਚੀ ਅਤੇ ਉਸ ਤੋ ਥੋੜ੍ਹੀ ਦੇਰ ਬਾਅਦ ਹੀ ਗੁਣਬਾਲਾ ਸ਼ਰਮਾ ਵੀ ਉੱਥੇ ਪਹੁੰਚ ਗਈ | ਦੋਵਾਂ ਨੇ ਚੋਟੀ ਉਤੇ ਭਾਰਤ ਦਾ ਝੰਡਾ ਲਹਿਰਾਇਆ| ਉਨ੍ਹਾਂ ਦੀ ਇਸ ਮੁਹਿੰਮ ਵਿਚ ਉਨ੍ਹਾਂ ਨਾਲ ਸ਼ੇਰਪਾ ਨੂਰੀ ਤੇ ਗੇਲੂ ਸ਼ੇਰਪਾ ਵੀ ਮੌਜੂਦ ਸਨ|

ਦਸਣਯੋਗ ਹੈ ਕਿ ਉਨ੍ਹਾਂ ਦੀ ਇਹ ਮੁਹਿੰਮ ਐਵਰੈਸਟ ਮੈਸਿਫ਼ ਦਾ ਹਿੱਸਾ ਹੈ| ਐਵਰੈਸਟ ਮੈਸਿਫ਼ ਵਿਚ ਚਾਰ ਪਹਾੜੀ ਚੋਟੀਆਂ ਆਉਂਦੀਆਂ ਹਨ| ਮਾਊਾਟ ਨਪਟਸੇ 7862 ਮੀਟਰ, ਮਾਊਾਟ ਪਮੋਰੀ 7161 ਮੀਟਰ, ਮਾਊਾਟ ਲਹੋਤਸੇ 8516 ਮੀਟਰ ਅਤੇ ਦੁਨੀਆਂ ਦੀ ਸੱਭ ਤੋਂ ਉੱਚੀ ਚੋਟੀ ਮਾਊਾਟ ਐਵਰੈਸਟ 8848 ਮੀਟਰ|

ਬਲਜੀਤ ਕੌਰ ਦਾ ਕਹਿਣਾ ਹੈ ਕਿ ਇਸ ਜਿੱਤ ਪਿੱਛੇ ਉਨ੍ਹਾਂ ਦੇ ਮਾਤਾ-ਪਿਤਾ ਦਾ ਸੱਭ ਤੋਂ ਵੱਡਾ ਯੋਗਦਾਨ ਹੈ| ਇਸ ਤੋਂ ਇਲਾਵਾ ਮੁਹਿੰਮ ਵਿਚ ਸਹਿਯੋਗ ਦੇਣ ਵਾਲੇ ਹੋਰ ਲੋਕਾਂ ਦਾ ਵੀ ਬਲਜੀਤ ਨੇ ਧਨਵਾਦ ਕੀਤਾ| ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਜਦੋਂ ਬਲਜੀਤ ਕੌਰ ਸੋਲਨ ਕਾਲਜ ਵਿਚ ਐਨਸੀਸੀ ਵਿਚ ਸੀ|

ਤਾਂ ਉਹ ਇਕ ਐਵਰੈਸਟ ਮੁਹਿੰਮ ਦਾ ਹਿੱਸਾ ਬਣੀ ਸੀ ਪਰ ਉਸ ਦੌਰਾਨ ਉਸ ਨੂੰ ਮੁਹਿੰਮ ਵਿਚਾਲੇ ਹੀ ਛਡਣੀ ਪਈ | ਇਸ ਦੌਰਾਨ ਸ਼ੇਰਪਾ ਦੇ ਕਹੇ ਸ਼ਬਦ ਉਸ ਲਈ ਪ੍ਰੇਰਣਾ ਬਣੇ ਅਤੇ ਉਸ ਨੇ ਇਹ ਮੁਕਾਮ ਹਾਸਲ ਕੀਤਾ | ਬਲਜੀਤ ਕੌਰ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿਚ ਔਰਤਾਂ ਨੂੰ ਪੁਰਾਣੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਅਪਣੇ ਪੈਰਾਂ ‘ਤੇ ਖੜਾ ਹੋਣਾ ਚਾਹੀਦਾ ਹੈ|

Leave a Reply

Your email address will not be published. Required fields are marked *