ਭਰਾ ਨਾਲ ਪੁਲਾੜ ਦੀ ਯਾਤਰਾ ਕਰਨਗੇ ਜੈੱਫ

ਐਮਾਜ਼ੋਨ ਦੇ ਸੰਸਥਾਪਕ ਅਤੇ ਸੀਈਓ ਜੈੱਫ ਬੇਜੋਸ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਆਪਣੇ ਭਰਾ ਮਾਰਕ ਨਾਲ ਜਲਦ ਹੀ ਪੁਲਾੜ ਯਾਤਰਾ ਤੇ ਜਾਣ ਵਾਲੇ ਹਨ। ਜੈੱਫ ਬੇਜੋਸ 20 ਜੁਲਾਈ ਨੂੰ ਆਪਣੀ ਰਾਕੇਟ ਕੰਪਨੀ ਬਲੂ ਓਰੀਜਿਨ ਨਾਲ ਪਹਿਲੀ ਵਾਰ ਪੁਲਾੜ ਦੀ ਸੈਰ ਤੇ ਨਿਕਲਣਗੇ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦਾ ਭਰਾ ਮਾਰਕ ਅਤੇ ਇਕ ਹੋਰ ਵਿਅਕਤੀ ਹੋਵੇਗਾ।

ਦੱਸ ਦੇਈਏ ਕਿ ਇਸ ਪੁਲਾੜ ਯਾਤਰੀ ਲਈ ਜਿਹੜੀ ਤੀਸਰੀ ਸੀਟ ਨਿਰਾਧਿਰਤ ਕੀਤੀ ਗਈ ਹੈ ਉਸ ਦੇ ਲਈ ਆਨਲਾਈਨ ਨੀਲਾਮੀ ਹੋ ਰਹੀ ਹੈ ਜੋ ਕਿ 12 ਜੂਨ ਨੂੰ ਖਤਮ ਹੋਵੇਗੀ। ਇਸ ਤੋਂ ਇਸ ਗੱਲ ਦਾ ਖੁਲਾਸਾ ਹੋਵੇਗਾ ਕਿ ਜੈੱਫ ਨੇਲ ਪੁਲਾੜ ਯਾਤਰ ‘ਤੇ ਜਾਣ ਵਾਲਾ ਤੀਸਰਾ ਵਿਅਕਤੀ ਕਿਹੜਾ ਹੋਵੇਗਾ।

ਬੇਜੋਸ ਆਪਣੀ ਸਪੇਸ ਕੰਪਨੀ ਰਾਹੀਂ ਆਮ ਲੋਕਾਂ ਨੂੰ ਪੁਲਾੜ ਦੀ ਸੈਰ ਕਰਵਾਉਣ ਦਾ ਐਲਾਨ ਪਹਿਲਾਂ ਵੀ ਕਰ ਚੁੱਕੇ ਹਨ। ਉਨ੍ਹਾਂ ਦੀ ਕੰਪਨੀ ਦਾ ਸਪੇਸਕ੍ਰਾਫਟ ਨਿਊ ਸ਼ੇਪਰਡ ਸਪੇਸ ਟੂਰੀਜ਼ਮ ਰਾਕਟ ਦਾ 14 ਵਾਰ ਸਫਲ ਪ੍ਰੀਖਣ ਹੋ ਚੁੱਕਿਆ ਹੈ।

ਬੇਜੋਸ ਦੇ ਇਸ ਸਪੇਸਕ੍ਰਾਫਟ ਨੂੰ ਐੱਨ ਐੱਸ 14 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਉਡਾਣ ਦੇ ਸਫਲ ਹੋਣ ਤੋਂ ਬਾਅਦ ਕੰਪਨੀ ਨੂੰ ਸਪੇਸ ਟੂਰੀਜ਼ਮ ਦੇ ਖੇਤਰ ਚ ਕਾਫੀ ਬੜ੍ਹਤ ਮਿਲਣ ਦੀ ਉਮੀਦ ਹੈ।

Leave a Reply

Your email address will not be published. Required fields are marked *