ਸੜਕ ਤੇ ਮੋਟਰਸਾਈਕਲ ਡਿੱਗੀ ਅਸਮਾਨੀ ਬਿਜਲੀ

ਜ਼ਿਲ੍ਹਾ ਲੁਧਿਆਣਾ ਦੇ ਹਲਕਾ ਖੰਨਾ ਅਧੀਨ ਪੈਂਦੇ ਪਿੰਡ ਇਕਲੋਹਾ ‘ਚ ਵੀਰਵਾਰ ਰਾਤ ਆਈ ਹਨ੍ਹੇਰੀ ਦੌਰਾਨ ਆਸਮਨੀ ਬਿਜਲੀ ਡਿੱਗਣ ਕਾਰਨ ਸੜਕ ‘ਤੇ ਜਾਂਦੇ ਮੋਟਰਸਾਈਕਲ ਨੂੰ ਅੱਗ ਲੱਗ ਗਈ।

ਇਸ ਹਾਦਸੇ ਚ ਮੋਟਰਸਾਈਕਲ ਤੇ ਸਵਾਰ ਇਕ ਬਜ਼ੁਰਗ ਬੁਰੀ ਤਰ੍ਹਾਂ ਝੁਲਸ ਗਿਆ। ਦਿਲ ਨੂੰ ਕੰਬਾ ਕੇ ਰੱਖ ਦੇਣ ਵਾਲੀ ਇਸ ਘਟਨਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਸੜਕ ਵਿਚਕਾਰ ਅੱਗ ਦੀਆਂ ਉੱਚੀ-ਉੱਚੀ ਲਪਟਾਂ ਉੱਠ ਰਹੀਆਂ ਹਨ।

ਕੁਝ ਲੋਕ ਮੋਟਰਸਾਈਕਲ ਨੂੰ ਲੱਗੀ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਅੱਗ ਇੰਨੀ ਭਿਆਨਕ ਸੀ ਕਿ ਕੁਝ ਮਿੰਟਾਂ ‘ਚ ਹੀ ਪੂਰਾ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ।

ਇਸ ਹਾਦਸੇ ‘ਚ ਗੰਭੀਰ ਜ਼ਖ਼ਮੀ ਹੋਏ ਬਜ਼ੁਰਗ ਤਰਸੇਮ ਲਾਲ ਨੇ ਦੱਸਿਆ ਕਿ ਉਹ ਬੀਤੀ ਰਾਤ ਚਕੋਹੀ ਤੋਂ ਆਪਣੇ ਪਿੰਡ ਇਕਲੋਹਾ ਪਰਤ ਰਿਹਾ ਸੀ। ਤੇਜ਼ ਮੀਂਹ ਅਤੇ ਹਨ੍ਹੇਰੀ ਦੌਰਾਨ ਉਸ ਉੱਪਰ ਅਸਮਾਨੀ ਬਿਜਲੀ ਡਿੱਗ ਗਈ। ਇਸ ਹਾਦਸੇ ‘ਚ ਬਜ਼ੁਰਗ ਦੀਆਂ ਦੋਵੇਂ ਲੱਤਾਂ ਝੁਲਸ ਗਈਆਂ ਅਤੇ ਸਿਰ ‘ਚ ਵੀ ਸੱਟ ਵੱਜੀ।

ਜ਼ਖ਼ਮੀ ਬਜ਼ੁਰਗ ਦੇ ਪੁੱਤਰ ਹੇਮਰਾਜ ਨੇ ਦੱਸਿਆ ਕਿ ਅਸਮਾਨੀ ਬਿਜਲੀ ਸਿੱਧੀ ਮੋਟਰਸਾਈਕਲ ਦੀ ਟੈਂਕੀ ਉੱਤੇ ਡਿੱਗੀ, ਜਿਸ ਕਾਰਨ ਤੁਰੰਤ ਅੱਗ ਲੱਗ ਗਈ। ਪਿਛਲੇ ਕਈ ਦਿਨ ਤੋਂ ਪੰਜਾਬ ‘ਚ ਭਿਆਨਕ ਗਰਮੀ ਪੈ ਰਹੀ ਹੈ ਪਰ ਬੀਤੇ ਦਿਨੀਂ ਪਏ ਮੀਂਹ ਮਗਰੋਂ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਇਹ ਕੁਦਰਤੀ ਕਹਿਰ ਪਿੰਡ ਇਕਲੋਹਾ ਦੇ ਪਰਿਵਾਰ ਲਈ ਆਫ਼ਤ ਬਣ ਗਿਆ।

Leave a Reply

Your email address will not be published. Required fields are marked *