ਕੱਲ ਤੱਕ ਕਲਾਕਾਰਾਂ ਮਗਰ ਆ ਰਹੀ ਭੀੜ ਨੂੰ ਅਵਾਰਾਗਰਦ ਮੰਡੀਰ ਕਹਿਣ ਵਾਲੀਆਂ ਕਿਸਾਨ ਯੂਨੀਅਨਾਂ ਨੇ ਅੱਜ ਯੂ-ਟਰਨ ਲ਼ੈ ਲਿਆ।ਕੱਲ ਤੱਕ ਕਿਸਾਨ ਯੂਨੀਅਨਾਂ ਹਰਭਜਨ ਮਾਨ, ਰਣਜੀਤ ਬਾਵਾ ਅਤੇ ਹੋਰ ਕਲਾਕਾਰਾਂ ਨੂੰ ਧਰਨੇ ‘ਚ ਆਉਣ ‘ਤੇ ਬੇਇਜਤ ਕਰਦੀਆਂ ਰਹੀਆਂ।ਅੱਕ ਚੱਬ ਕੇ ਕਲਾਕਾਰਾਂ ਨੇ ਆਵਦੇ ਵੱਖਰੇ ਇਕੱਠ ਕੀਤੇ।
ਕੱਲ੍ਹ ਬਟਾਲਾ ਵਿੱਚ ਹੋਏ ਇਕੱਠ ਵਿੱਚ ਕਲਾਕਾਰਾਂ ਨੇ ਉਮੀਦ ਤੋਂ ਕਿਤੇ ਸਿਆਣੀਆਂ ਅਤੇ ਵਡੀਆਂ ਗੱਲਾਂ ਕੀਤੀਆਂ।ਦੀਪ ਸਿੱਧੂ ਤੇ ਲੱਖਾ ਸਿਧਾਣਾ ਇਹ ਗੱਲ ਵਾਰ ਵਾਰ ਕਹਿੰਦੇ ਰਹੇ ਨੇ ਕਿ ਇਹ ਲੜਾਈ ‘ਐਮ ਐਸ ਪੀ’ ਤਕ ਸੀਮਤ ਨਹੀਂ ਅਤੇ ਲੜਾਈ ਦਾ ਘੇਰਾ ਵੱਡਾ ਹੈ।
ਹੁਣ ਡਰ ਇਹ ਹੈ ਕਿ ਕਿਸਾਨ ਯੂਨੀਅਨਾਂ ਕਲਾਕਾਰਾਂ ਨੂੰ ਆਵਦੇ ਗਲਬੇ ‘ਚ ਕਰ ਕੇ ਇਕ ਵਾਰ ਫੇਰ ਉਸ ਘੇਰੇ ਨੂੰ ਸੀਮਤ ਨਾ ਕਰ ਦੇਣ।ਕਲਾਕਾਰਾਂ ਅਤੇ ਕਿਸਾਨ ਯੂਨੀਅਨਾਂ ਨੇ ਅੱਜ ਤਾਲਮੇਲ ਕਮੇਟੀ ਬਣਾਉਣ ਵਾਸਤੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ। ਇਥੇ ਗੱਲ ਪੱਤਰਕਾਰਾਂ ਨੇ ਵੀ ਪੁੱਛੀ ਕਿ ਕਿਉਂ ਕਿਸਾਨਾਂ ਨੂੰ ਕਿਸਾਨ ਯੂਨੀਅਨਾਂ ਦੇ ਲੀਡਰਾਂ ‘ਤੇ ਭਰੋਸਾ ਨਹੀਂ!