ਜੇਕਰ ਵਜਨ ਘਟਾਉਣਾ ਚਾਹੁੰਦੇ ਹੋ ਤਾਂ,ਇਹ 7 ਦਿਨਾਂ ਦਾ ਡਾਈਟ ਪਲਾਨ ਕਰੋ

ਅੱਜ ਦੇ ਦੌਰ ਵਿੱਚ ਮੋਟਾਪਾ ਹਰ ਇੱਕ ਲਈ ਵੱਡੀ ਪਰੇਸ਼ਾਨੀ ਬਣ ਗਿਆ ਹੈ। ਪਰ ਜੇਕਰ ਅਸੀਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਖਾਣ ਪੀਣ ਦਾ ਬਹੁਤ ਖਿਆਲ ਰੱਖਣਾ ਪਵੇਗਾ। ਇਸ ਆਰਟੀਕਲ ਵਿੱਚ ਤੁਹਾਨੂੰ ਅਸੀਂ ਪੂਰੇ ਹਫ਼ਤੇ ਦਾ ਡਾਈਟ ਪਲਾਨ ਦੱਸਾਂਗੇ ਜਿਸ ਨਾਲ ਤੁਸੀਂ ਮੋਟਾਪੇ ਤੋਂ ਬਹੁਤ ਹੱਦ ਤੱਕ ਛੁਟਕਾਰਾ ਪਾ ਸਕਦੇ ਹੋ।

ਫਲ ਸਿਹਤ ਲਈ ਬਹੁਤ ਹੀ ਲਾਭਦਾਇਕ ਹਨ, ਪਰ ਫਲਾਂ ’ਚ ਕੇਲਾ ਖਾਣ ਤੋਂ ਬਚੋ। ਕੇਲੇ ਦੀ ਥਾਂ ਸੇਬ, ਸੰਤਰਾ, ਅਨਾਰ, ਸਟ੍ਰਾਬੇਰੀ ਤੇ ਮੁਸੰਮੀ ਖਾ ਸਕਦੇ ਹੋ।

ਸਬਜ਼ੀਆਂ ਫਾਈਬਰ ਯੁਕਤ ਹੁੰਦੀਆਂ ਹਨ,ਜੋ ਮੋਟਾਪਾ ਘਟਾਉਣ ਵਿੱਚ ਫਾਇਦੇਮੰਦ ਹੁੰਦਾ ਹੈ। ਸਬਜ਼ੀਆਂ ਵਿੱਚ ਆਲੂ ਤੋਂ ਪਰਹੇਜ਼ ਕਰੋ। ਸਿਰਫ਼ ਉੱਬਲ਼ੀ ਹੋਈ ਸਬਜ਼ੀ ਜਾਂ ਸਲਾਦ ਦੇ ਤੌਰ ‘ਤੇ ਸਬਜ਼ੀਆਂ ਖਾਓ।

ਤੀਜੇ ਦਿਨ ਸਬਜ਼ੀਆਂ,ਫਲ ਤੇ ਜੂਸ ਲਓ। ਚੌਥੇ ਦਿਨ 5 ਤੋਂ 6 ਕੇਲੇ ਤੇ ਉਨ੍ਹਾਂ ਨਾਲ 3 ਤੋਂ 4 ਗਲਾਸ ਜੂਸ ਪੀ ਸਕਦੇ ਹੋ।

ਪੰਜਵੇਂ ਦਿਨ ਸਿਰਫ਼ ਤਰਲ ਪਦਾਰਥ ਲਓ। ਇਸ ਵਿੱਚ ਤੁਸੀਂ ਸੂਪ ਤੇ ਪਾਣੀ ਲੈ ਸਕਦੇ ਹੋ। ਛੇਵੇਂ ਦਿਨ ਸਪਰਾਉਟਸ,ਪਨੀਰ ਤੇ ਹੋਰ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ ਨਾਲ ਥੋੜੇ ਜਿਹੇ ਚਾਵਲ,ਇੱਕ ਰੋਟੀ ਤੇ ਸਬਜ਼ੀ ਖਾ ਸਕਦੇ ਹੋ।

ਸੱਤਵੇਂ ਦਿਨ ਫਲਾਂ ਤੇ ਸਬਜ਼ੀਆਂ ਦੇ ਜੂਸ ਪੀਓ।ਜੇਕਰ ਤੁਸੀਂ ਕੋਈ ਦਵਾਈ ਲੈ ਰਹੇ ਹੋ ਤਾਂ ਡਾਈਟ ਫੋਲੋ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।ਡਾਈਟ ਫੋਲੋ ਕਰਨ ਦੌਰਾਨ ਪਾਣੀ ਜ਼ਿਆਦਾ ਤੋਂ ਜ਼ਿਆਦਾ ਪਿਉ।