ਆਹ ਕੀ ਤੁਸੀ ਵੀ ਦੇਖੋ ਗੋਲ ਗੱਪਿਆਂ ਵਾਲੇ ਦੀ ਗੰਦੀ ਕਰਤੂਤ

ਗੋਲ ਗੱਪਿਆਂ ਚ ਪਖਾਨੇ ਦਾ ਪਾਣੀ ਮਿਲਾਉਂਦਾ ਫੜਿਆ ਗਿਆ ਦੁਕਾਨਦਾਰ,ਲੋਕਾਂ ਨੇ ਭੰਨੀਰੇਹੜੀ ਮੁੰਬਈ ਗੋਲਗੱਪੇ ਪਾਣੀਪੁਰੀ ਖਾਣਾ ਹਰ ਕਿਸੇ ਨੂੰ ਪਸੰਦ ਹੁੰਦੇ ਹਨ।ਇਸ ਦਾ ਨਾਮ ਸੁਣਦੇ ਹੀ ਸਾਰੇ ਲੋਕਾਂ ਦੇ ਮੂੰਹ ਚ ਪਾਣੀ ਆ ਜਾਂਦਾ ਹੈ

ਖਾਸ ਕਰਕੇ ਚਟਪਟਾ ਖਾਣ ਦੀਆਂ ਸ਼ੁਕੀਨ ਮਹਿਲਾਵਾਂ। ਗੋਲਗੱਪੇ ਖਾਣ ਵਾਲਿਆਂ ਲਈ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ,ਜਿਸ ਨੂੰ ਪੜ੍ਹ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਪਰ ਅਗਲੀ ਵਾਰ ਗੋਲਗੱਪੇ ਖਾਣ ਤੋਂ ਪਹਿਲਾਂ ਤੁਹਾਨੂੰ ਪਾਣੀ ਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ।

ਦਰਅਸਲ ‘ਚਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲੇ ਵਿੱਚ ਗੋਲਗੱਪੇ ਵੇਚਣ ਵਾਲੇ ਵਿਕਰੇਤਾ ਨੂੰ ਫੜਿਆ ਹੈ,ਜੋ ਮਸਾਲੇ ਵਿੱਚ ਪਾਣੀ ਵਿੱਚ ਟਾਇਲਟ ਦਾ ਪਾਣੀ ਮਿਲਾ ਰਿਹਾ ਸੀ। ਉਸ ਦੀ ਇਹ ਗੰਦੀ ਕਰਤੂਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।ਸਥਾਨਕ ਲੋਕਾਂ ਨੇ ਮਿਲਾਵਟੀ ਪਾਣੀਪੁਰੀ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਹੈ।

ਇਹ ਵੀਡੀਓ ਤੇਜ਼ੀ ਨਾਲ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ,ਜਿਸ ਚ ਇੱਕ ਸਟਰੀਟ ਵੈਂਡਰ ਗੋਲ-ਗੱਪਿਆਂ ਚ ਪਖਾਨੇ ਦੇ ਪਾਣੀ ਦੀ ਵਰਤੋਂ ਕਰਦਾ ਨਜ਼ਰ ਆ ਰਿਹਾ ਹੈ।ਮੁੰਬਈ ਦੇ ਕੋਹਲਾਪੁਰ ‘ਚ ਇਕ ਮਸ਼ਹੂਰ ਥਾਂ ਰਨਕਲਾ ਝੀਲ ਨੇੜੇ ਵਿਕਰੇਤਾ ਗੋਲ ਗੱਪਿਆਂ ਦੀ ਰੇਹੜੀ ਲਗਾਉਂਦਾ ਸੀ।ਉਸ ਦੀ ਰੇਹੜੀ ਦਾ ਨਾਂ ਮੁੰਬਈ ਕਾ ਸਪੈਸ਼ਲ ਪਾਣੀ ਪੁਰੀ ਵਾਲਾ ਸੀ।

ਦੱਸਿਆ ਜਾਂਦਾ ਹੈ ਕਿ ਰਨਕਲਾ ਝੀਲ ਨੇੜੇ ਚੋਪਾਟੀ ਲੱਗਦੀ ਸੀ,ਜਿੱਥੇ ਲੋਕਾਂ ਦੀ ਅਕਸਰ ਭੀੜ ਰਹਿੰਦੀ ਹੈ। ਜ਼ਿਆਦਾਤਰ ਲੋਕ ਸਵਾਦ ਖਾਣਾ ਖਾਣ ਲਈ ਉੱਥੇ ਲੰਬੀਆਂ ਲਾਈਨਾਂ ਚ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹਨ

ਪਰ ਜਦੋਂ ਇਹ ਵੀਡੀਓ ਲੋਕਾਂ ਸਾਹਮਣੇ ਆਈ ਕਿ ਵਿਕਰੇਤਾ ਗੋਲ ਗੱਪਿਆਂ ਚ ਪਖ਼ਾਨੇ ਦਾ ਪਾਣੀ ਮਿਕਸ ਕਰਦਾ ਹੈ ਤਾਂ ਲੋਕਾਂ ਨੇ ਗੁੱਸੇ ਚ ਆ ਕੇ ਵਿਕਰੇਤਾ ਦਾ ਸਾਰਾ ਸਾਮਾਨ ਸੜਕ ਤੇ ਸੁੱਟ ਦਿੱਤਾ ਤੇ ਰੇਹੜੀ ਦੀ ਬੁਰੀ ਤਰ੍ਹਾਂ ਭੰਨ੍ਹਤੋੜ ਕੀਤੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|