ਅਦਾਕਾਰ ਰਣਜੀਤ 12 ਨਵੰਬਰ ਨੂੰ ਆਪਣਾ ਜਨਮ ਦਿਨ ਮਨਾਉਂਦੇ ਹਨ। ਰਣਜੀਤ ਨੇ ਪਰਦੇ ਤੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ|
ਉਹਨਾਂ ਨੇ ਫ਼ਿਲਮਾਂ ਵਿੱਚ ਵੱਖਰਾ ਰੋਲ ਅਦਾ ਕੀਤਾ ਸੀ। ਰਣਜੀਤ ਨੇ ਹਿੰਦੀ ਤੇ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਟੀਵੀ ਸ਼ੋਅ ਵਿੱਚ ਵੀ ਕੰਮ ਕੀਤਾ । ਉਹਨਾਂ ਨੂੰ ਵਿਲੇਨ ਦੇ ਰੋਲ ਲਈ ਜਾਣਿਆ ਜਾਣ ਲੱਗਾ । ਰਣਜੀਤ ਨੇ ਫ਼ਿਲਮਾਂ ਵਿੱਚ 300 ਤੋਂ ਜ਼ਿਆਦਾ ਰੇਪ ਸੀਨ ਕੀਤੇ।
ਰੇਪ ਸੀਨ ਕਰਕੇ ਇੱਕ ਵਾਰ ਰਣਜੀਤ ਨੂੰ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਰਣਜੀਤ ਨੇ ਇੱਕ ਵਾਰ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹਨਾਂ ਦਾ ਪਰਿਵਾਰ ਬਹੁਤ ਹੀ ਰੂੜੀਵਾਦੀ ਸੀ। ਜਦੋਂ ਉਹਨਾਂ ਨੇ ਫ਼ਿਲਮ ‘ਸ਼ਰਮੀਲੀ’ ਵਿੱਚ ਹੀਰੋਇਨ ਨਾਲ ਰੇਪ ਸੀਨ ਕੀਤਾ ਤਾਂ ਉਹਨਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ।
ਤੁਹਾਨੂੰ ਦੱਸ ਦਿੰਦੇ ਹਾ ਕਿ ਰਣਜੀਤ ਨੂੰ ਫ਼ਿਲਮ ‘ਸ਼ਰਮੀਲੀ’ ਤੋਂ ਹੀ ਪਹਿਚਾਣ ਮਿਲੀ ਸੀ। ਉਹ 70 ਤੇ 80 ਦੇ ਦਹਾਕੇ ਵਿੱਚ ਲੀਡਿੰਗ ਵਿਲੇਨ ਸਨ। ਉਹਨਾਂ ਦੀ ਪਾਪੂਲਰ ਫ਼ਿਲਮਾਂ ਰੇਸ਼ਮਾ ਔਰ ਸ਼ੇਰਾ, ਸਾਵਣ ਭਾਦੋਂ, ਦੇਸ਼ ਧਦਰੋਹੀ, ਜਾਲਿਮ, ਕੁਰਬਾਨੀ, ਜਾਨ ਕੀ ਕਸਮ, ਹਲਚਲ, ਸ਼ਰਾਬੀ ਸਮੇਤ ਹੋਰ ਬਹੁਤ ਸਾਰੀਆਂ ਫ਼ਿਲਮਾਂ ਹਨ।
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ| ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|