ਮਾਂ ਨੇ ਤਿੰਨ ਬੱਚਿਆ ਸਮੇਤ ਚੁਕਿਆ ਇਹ ਕਦਮ

ਫਗਵਾੜਾ ਦੇ ਪਿੰਡ ਮਲਕਪੁਰ ਤੋ ਇਕ ਮਹਿਲਾ ਵੱਲੋ ਆਪਣੇ ਤਿੰਨ ਬੱਚਿਆ ਸਮੇਤ ਜਹਿਰ ਖਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋ ਬਾਅਦ ਪੀੜਤਾ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆਂ ਗਿਆ ਹੈ|

ਇਸ ਦੌਰਾਨ ਜਾਣਕਾਰੀ ਦਿੰਦਿਆ ਹੋਇਆਂ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਨੇ ਦੱਸਿਆ ਕਿ ਉਹਨਾਂ ਕੋਲ ਨਿਰਮਲ ਕੌਰ ਉਮਰ 35 ਸਾਲ ਪਤਨੀ ਸਰਬਜੀਤ ਸਿੰਘ ਵਾਸੀ ਪਿੰਡ ਮਲਕਪੁਰ ਬੇ ਹੋ ਸ਼ੀ ਦੀ ਹਾ ਲ ਤ ਵਿੱਚ ਹਸਪਤਾਲ ਚ ਆਈ ਜਿਸ ਦੇ ਨਾਲ ਉਸ ਦੀਆ ਦੋ ਲੜਕੀਆਂ ਕੋਮਲਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੋਰ ਵੀ ਬੇਹੋਸ਼ੀ ਦੀ ਹਾਲਤ ਵਿੱਚ ਹੀ ਆਈਆਂ|

ਜਿਹਨਾ ਦਾ ਮੌਕੇ ਤੇ ਹੀ ਇਲਾਜ ਸ਼ੁਰੂ ਕੀਤਾ ਗਿਆ ਪਰ ਛੋਟੀ ਬੱਚੀ ਕੋਮਲਪ੍ਰੀਤ ਕੌਰ ਦੀ ਹਾਲਤ ਜ਼ਿਆਦਾ ਵਿਗੜਨ ਕਰਕੇ ਮੌਤ ਹੋ ਗਈ ਜਿਸ ਤੋ ਕੁਝ ਸਮੇ ਬਾਅਦ ਹੀ ਨਿਰਮਲ ਕੌਰ ਦਾ ਲੜਕੇ ਫਤਿਹ ਸਿੰਘ ਉਮਰ 8 ਸਾਲ ਨੂੰ ਵੀ ਜਹਿਰ ਨਿਗਲਣ ਕਰਕੇ ਬੇਹੋਸ਼ੀ ਦੀ ਹਾਲਤ ਵਿੱਚ ਹੀ ਹਸਪਤਾਲ ਲਿਆਂਦਾ ਗਿਆ|

ਜਿਸ ਤੇ ਡਾਕਟਰਾ ਵੱਲੋ ਹੁਣ ਉਹਨਾਂ ਦੀ ਹਾਲਤ ਨੂੰ ਮੱਦੇ ਨਜਰ ਰੱਖਦਿਆਂ ਹੋਇਆਂ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਇਸ ਦੌਰਾਨ ਪ੍ਰਸ਼ਾਸ਼ਨਿਕ ਪੁਲਿਸ ਅਧਿਕਾਰੀ ਡੀਐੱਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਪਰਿਵਾਰ ਨੇ ਦਵਾਈ ਕਿਉਂ ਖਾ ਦੀ ਇਸ ਦੀ ਪੁਲਿਸ ਜਾਂਚ ਕਰ ਰਹੀ ਹੈ|

ਜਲਦ ਹੀ ਇਸ ਬਾਰੇ ਪਤਾ ਲਗਾ ਲਿਆ ਜਾਵੇਗਾ ਘਟਨਾ ਦੀ ਸੂਚਨਾ ਮਿਲਦੇ ਸਾਰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਮੌਕੇ ਤੇ ਪੁੱਜੇ ਤੇ ਇਲਾਜ ਅਧੀਨ ਪੀੜਤਾ ਦਾ ਹਾਲ ਚਾਲ ਪੁੱਛਿਆ ਇਸ ਦੌਰਾਨ ਉਨ੍ਹਾਂ ਆਖਿਆਂ ਕਿ ਪੀੜਤਾਂ ਨੂੰ ਬਣਦੀ ਸਹਾਇਤਾ ਦਿੱਤੀ ਜਾਵੇਗੀ ਅਤੇ ਉਹਨਾਂ ਤੇ ਇਲਾਜ ਦੇਖ ਰਚੇ ਦਾ ਬੋਝ ਨਹੀ ਪੈਣ ਦਿੱਤਾ ਜਾਵੇਗਾ|

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|