ਹੁਣੇ ਆਈ ਵੱਡੀ ਖਬਰ

ਪੰਜਾਬ ਸਮੇਤ ਹੋਰਨਾ ਸੂਬਿਆਂ ਦੇ ਕਿਸਾਨ ਇਸ ਸਮੇ ਦਿੱਲੀ ਵਿੱਚ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਬਾਰਡਰਾ ਦਾ ਘਿਰਾਉ ਕਰਕੇ ਬੈਠੇ ਹੋਏ ਹਨ ਅਤੇ ਇਸੇ ਦਰਮਿਆਨ ਇਕ ਵੀਡਿਉ ਸ਼ੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਜੋ ਕਿ ਚੰਡੀਗੜ ਤੋ ਹੈ|

ਜਿੱਥੇ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾ ਅਤੇ ਨੌਜਵਾਨਾ ਤੇ ਚੰਡੀਗੜ ਪੁਲਿਸ ਵੱਲੋ ਲਾਠੀਚਾਰਜ ਕੀਤਾ ਜਾ ਰਿਹਾ ਹੈ ਅਤੇ ਨੌਜਵਾਨਾ ਤੇ ਪਾਣੀ ਦੀਆ ਬੁਛਾੜਾਂ ਕੀਤੀਆਂ ਜਾ ਰਹੀਆਂ ਹਨ ਜਿਸ ਤੇ ਇੱਕ ਮਹਿਲਾ ਵੱਲੋ ਪੁਲਿਸ ਵਾਲਿਆ ਨੂੰ ਆਖਿਆਂ ਜਾ ਰਿਹਾ ਹੈ ਕੀ ਤੁਸੀ ਰੋਟੀ ਨਹੀ ਖਾਦੇ|

ਜੋ ਇਹਨਾਂ ਕਿਸਾਨਾ ਤੇ ਲਾਠੀਚਾਰਜ ਅਤੇ ਬੁਛਾੜਾਂ ਕਰ ਰਹੇ ਹੋ ਅਤੇ ਤੁਹਾਡੀਆਂ ਜ਼ਮੀਰਾਂ ਤੁਹਾਨੂੰ ਇਹ ਸਭ ਕਰਨ ਦੀ ਆਗਿਆ ਕਿਵੇ ਦਿੰਦੀਆਂ ਹਨ ਅਤੇ ਉਕਤ ਮਹਿਲਾ ਵੱਲੋ ਕਿਹਾ ਜਾਦਾ ਹੈ|ਕਿ ਸਾਰੇ ਇਕ ਜਗਾ ਤੇ ਬੈਠ ਕੇ ਸ਼ਾਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ ਤੇ ਤੁਸੀ ਫਿਰ ਕਿਉ ਉਹਨਾਂ ਤੇ ਲਾਠੀਚਾਰਜ ਕੀਤਾ ਜਿਸ ਤੇ ਪੁਲਿਸ ਕਰਮੀਆ ਵੱਲੋ ਆਖਿਆਂ ਜਾਦਾ ਹੈ ਕਿ ਉਹ ਇਹ ਸਭ ਕਰਨ ਲਈ ਮਜਬੂਰ ਹਨ|ਕਿਉਂਕਿ ਮਹੌਲ ਵਿਗਾੜਨ ਲਈ ਕੁਝ ਗਲਤ ਕਿਸਮ ਦੇ ਵਿਅਕਤੀ ਵੀ ਧਰਨੇ ਚ ਸ਼ਾਮਿਲ ਹੋ ਜਾਦੇ ਹਨ|

ਫਿਰ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀ ਸਥਿਤੀ ਨੂੰ ਕਾਬੂ ਚ ਰੱਖੀਏ ਪਰ ਉਕਤ ਮਹਿਲਾ ਵੱਲੋ ਉਹਨਾਂ ਨੂੰ ਲਗਾਤਾਰ ਸਵਾਲ ਕੀਤੇ ਜਾਦੇ ਹਨ ਜਿਸ ਤੇ ਪੁਲਿਸ ਕਰਮਚਾਰੀ ਸਵਾਲਾ ਤੋ ਭੱਜਦੇ ਹੋਏ ਦਿਖਾਈ ਦਿੰਦੇ ਹਨ| ਉਕਤ ਵੀਡਿਿਉ ਸ਼ੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤਿਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ|

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |