ਕਿਸਾਨਾ ਦੇ ਅੰਦੋਲਨ ਚ ਪਹੁੰਚੀਆਂ ਦਿੱਲੀ ਦੀਆ ਕੁੜੀਆਂ

ਪਿਛਲੇ ਕਈ ਦਿਨਾ ਤੋ ਖੇਤੀ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਮੇਤ ਦੇਸ਼ ਦੇ ਕਿਸਾਨ ਦਿੱਲੀ ਦੇ ਬਾਰਡਰਾ ਤੇ ਡਟੇ ਹੋਏ ਹਨ ਅਤੇ ਜਿੱਥੇ ਲਗਾਤਾਰ ਦੇਸ਼ ਦੇ ਕਿਸਾਨਾ ਦਾ ਦਿੱਲੀ ਪੁੱਜਣਾ ਜਾਰੀ ਹੈ ਉੱਥੇ ਹੀ ਦਿੱਲੀ ਵਾਸੀ ਵੀ ਕਿਸਾਨਾ ਦੇ ਅੰਦੋਲਨ ਵਿੱਚ ਪਹੁੰਚ ਰਹੇ ਹਨ|

ਇਸੇ ਦੌਰਾਨ ਕਿਸਾਨਾ ਦੇ ਅੰਦੋਲਨ ਚ ਪਹੁੰਚੀਆਂ ਦਿੱਲੀ ਦੀਆ ਕੁੜੀਆਂ ਨੇ ਕਿਹਾ ਕਿ ਉਹ ਹਰ ਰੋਜ ਆਪਣੀ ਜੌਬ ਤੇ ਜਾਂਦੀਆਂ ਹਨ ਪਰ ਅੱਜ ਉਹਨਾਂ ਨੂੰ ਛੁੱਟੀ ਸੀ ਤੇ ਉਹਨਾਂ ਨੇ ਕਿਸਾਨਾ ਦਾ ਸਾਥ ਦੇਣ ਦਾ ਫੈਸਲਾ ਲਿਆ ਤੇ ਹੁਣ ਉਹ ਇੱਥੇ ਕਿਸਾਨ ਅੰਦੋਲਨ ਚ ਪੁੱਜੀਆਂ ਹਨ ਅਤੇ ਉਹਨਾਂ ਲੰਗਰ ਬਣਾਉਣ ਵਿੱਚ ਸੇਵਾ ਕੀਤੀ|

ਉਹਨਾਂ ਨੇ ਗੋਦੀ ਮੀਡੀਆ ਵੱਲੋ ਕਿਸਾਨਾ ਨੂੰ ਅੱਤਵਾਦੀ ਦੱਸਣ ਤੇ ਆਖਿਆਂ ਕਿ ਉਹਨਾਂ ਨੂੰ ਇੱਥੇ ਪਹੁੰਚ ਕੇ ਕੋਈ ਵੀ ਮੁਸ਼ਕਿਲ ਪੇਸ਼ ਨਹੀ ਆਈ ਸਗੋ ਉਹਨਾਂ ਨੂੰ ਪੰਜਾਬੀਆ ਦੇ ਵਿੱਚ ਆ ਕੇ ਬਹੁਤ ਸੇਫ ਮਹਿਸੂਸ ਹੋਇਆਂ ਹੈ ਅਤੇ ਪੰਜਾਬੀ ਹੀ ਹਨ ਜੋ ਹਮੇਸ਼ਾ ਜੁਲਮ ਦੇ ਖਿਲਾਫ ਸਭ ਤੋ ਅੱਗੇ ਹੋ ਕੇ ਲੜਦੇ ਹਨ|

ਉਹਨਾਂ ਆਖਿਆਂ ਕਿ ਉਹਨਾਂ ਦਾ ਇੱਥੇ ਆਉਣ ਦਾ ਮਕਸਦ ਦੇਸ਼ ਦੇ ਕਿਸਾਨਾ ਨਾਲ ਖੜਨਾ ਹੈ ਕਿਉਂਕਿ ਉਹਨਾਂ ਦੀ ਮਿਹਨਤ ਨਾਲ ਹੀ ਦੇਸ਼ ਦੇ ਲੋਕ ਰੋਟੀ ਖਾਦੇ ਹਨ ਉਹਨਾਂ ਆਖਿਆਂ ਕਿ ਕਿਸਾਨ ਆਪਣਾ ਘਰ ਬਾਰ ਛੱਡਕੇ ਠੰਡ ਦੇ ਮੌਸਮ ਵਿੱਚ ਵੀ ਆਪਣੇ ਮੰਗਾ ਲੈ ਕੇ ਡਟੇ ਹੋਏ ਹਨ ਅਤੇ ਸਰਕਾਰ ਨੂੰ ਸਖਤੀ ਵਰਤਣ ਦੀ ਬਜਾਏ ਉਹਨਾਂ ਦੀਆ ਮੰਗਾ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ|

ਉਹਨਾਂ ਆਖਿਆਂ ਕਿ ਸਰਕਾਰ ਨੂੰ ਇਹ ਖੇਤੀ ਕਾਨੂੰਨ ਬਣਾਉਣ ਤੋ ਪਹਿਲਾ ਕਿਸਾਨਾ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ ਅਤੇ ਉਹਨਾਂ ਦੀ ਸਹਿਮਤੀ ਨਾਲ ਹੀ ਕਾਨੂੰਨ ਬਣਾਉਂਣੇ ਚਾਹੀਦੇ ਸਨ ਉਹਨਾਂ ਆਖਿਆਂ ਕਿ ਮੋਦੀ ਸਰਕਾਰ ਨੂੰ ਕਿਸਾਨਾ ਬਾਰੇ ਸੋਚ ਕੇ ਖੇਤੀ ਕਾਨੂੰਨ ਵਾਪਿਸ ਲੈ ਲੈਣੇ ਚਾਹੀਦੇ ਹਨ ਨਹੀ ਤਾ ਇਸ ਦਾ ਖ਼ਮਿਆ ਜ਼ਾ ਉਹਨਾਂ ਨੂੰ ਅੱਗੇ ਜਾ ਕੇ ਭੁਗਤਣਾ ਪਵੇਗਾ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ|

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |