ਸ਼ੋਸ਼ਲ ਮੀਡੀਆ ਤੇ ਵੀਡਿਉ ਅੱਗ ਵਾਂਗ ਫੈਲ ਰਹੀ

ਪੰਜਾਬ ਸਮੇਤ ਹੋਰਨਾ ਸੂਬਿਆਂ ਦੇ ਕਿਸਾਨ ਇਸ ਸਮੇ ਦਿੱਲੀ ਚ ਸੰਘਰਸ਼ ਕਰ ਰਹੇ ਹਨ ਪਰ ਇਸੇ ਦੌਰਾਨ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਅੱਗ ਵਾਂਗ ਫੈਲ ਰਹੀ ਹੈ ਜਿਸ ਵਿੱਚ ਸਾਫਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਇਕ ਦਫਤਰ ਚ ਆ ਕੇ ਦੋ ਬੰਦਿਆਂ ਨਾਲ ਸਵਾਲ ਜਵਾਬ ਕਰਦੇ ਹਨ|

ਪਰ ਦੇਖਦੇ ਹੀ ਦੇਖਦੇ ਮਾਮਲਾ ਉਦੋਂ ਭਖ ਜਾਦਾ ਜਦੋ ਦੂਸਰੇ ਪਾਸਿਓਂ ਹੱਥਾ ਚ ਫੜੇ ਪੈਸੇ ਮੋੜਨ ਦੀ ਕੋਸ਼ਿਸ਼ ਕੀਤੀ ਜਾਦੀ ਹੈ ਦਰਅਸਲ ਇਹ ਸਾਰਾ ਮਾਮਲਾ ਸ਼ਾਹਕੋਟ ਦੇ ਤਹਿਸੀਲ ਕੰਪਲੈਕਸ ਤੋ ਸਾਹਮਣੇ ਆਇਆ ਹੈ|

ਜਿੱਥੇ ਕਿ ਸਰਕਾਰੀ ਮੁਲਾਜਿਮ ਤੇ 500 ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਤੇ ਮੌਕੇ ਤੇ ਕਿਸਾਨਾ ਵੱਲੋ ਸਾਰੀ ਵੀਡਿਉ ਬਣਾਈ ਗਈ ਵੀਡਿਉ ਵਿੱਚ ਇਕ ਵਿਅਕਤੀ ਵੱਲੋ ਇਲਜ਼ਾਮ ਲਗਾਏ ਜਾਦੇ ਹਨ|ਸ਼ਾਹਕੋਟ ਦੀ ਤਹਿਸੀਲ ਵਿੱਚ ਇਕ ਵਿਅਕਤੀ ਦੇ ਕੋਲੋ ਵਸੀਅਤ ਕਰਨ ਲਈ ਤਹਿਸੀਲਦਾਰ ਦੇ ਰੀਡਰ ਅਤੇ ਉਸਦੇ ਸਾਥੀ ਵੱਲੋ ਕੁੱਲ 600 ਰੁਪਏ ਰਿਸ਼ਵਤ ਵੱਜੋ ਲਏ ਹਨ|

ਤੇ ਜਦ ਉਕਤ ਵਿਅਕਤੀ ਵੱਲੋ ਇਸ ਬਾਰੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਦੱਸਿਆ ਗਿਆ ਤਾ ਉਹਨਾ ਨੇ ਤਹਿਸੀਲ ਚ ਪਹੁੰਚ ਕੇ ਉਕਤ ਵਿਅਕਤੀ ਦੇ ਪੈਸੇ ਵਾਪਿਸ ਕਰਵਾਏ ਤੇ ਰਿਸ਼ਵਤ ਖ਼ੋਰਾਂ ਨੂੰ ਸਭ ਦੇ ਸਾਹਮਣੇ ਨੰਗਾ ਕੀਤਾ|

ਜਿਸ ਉਪਰੰਤ ਉਕਤ ਰੀਡਰ ਵੱਲੋ ਉਹਨਾਂ ਤੋ ਮਾਫੀ ਮੰਗੀ ਜਾਦੀ ਹੈ ਸੋ ਇਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਸਰਕਾਰ ਵੱਲੋ ਮੁਲਾਜਿਮਾ ਨੂੰ ਮੋਟੀਆਂ ਮੋਟੀਆਂ ਤਨਖਾਹਾ ਤਾ ਦਿੱਤੀਆਂ ਜਾਂਦੀਆਂ ਹਨ ਪਰ ਫਿਰ ਵੀ ਮਹਿਕਮਿਆਂ ਚ ਕਈ ਅਜਿਹੇ ਮੁਲਾਜਿਮ ਹਨ ਜੋ ਕਿ ਲੋਕਾ ਨੂੰ ਲੁੱਟਣ ਤੋ ਬਾਜ ਨਹੀ ਆਉਂਦੇ|

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|