ਕਿਸਾਨਾਂ ਅੱਗੇ ਝੁਕੀ ਸਰਕਾਰ

ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 29ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਤੇ ਡਟੇ ਹੋਏ ਹਨ। ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਸੋਧਾਂ ਦੇ ਲਈ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ।

ਦਿੱਲੀ ਦੇ ਵਿੱਚ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਦਿੱਲੀ ਦੇ ਬਾਰਡਰਾ ਤੇ ਡਟੇ ਹੋਏ ਹਨ ਇਸੇ ਦੌਰਾਨ ਸ਼ੋਸ਼ਲ ਮੀਡੀਆ ਸਟਾਰ ਜਗਦੀਪ ਰੰਧਾਵਾ ਨੇ ਲਾਈਵ ਹੋ ਕੇ ਆਖਿਆਂ ਕਿ ਕਿਸਾਨਾ ਦੇ ਇਸ ਅੰਦੋਲਨ ਦੇ ਦਿਨ ਬ ਦਿਨ ਹੋ ਰਹੇ ਪਸਾਰ ਦੇ ਨਾਲ ਮੋਦੀ ਸਰਕਾਰ ਦੀਆ ਚੀਕਾ ਨਿਕਲੀਆਂ ਪਈਆਂ ਹਨ ਉਹਨਾਂ ਆਖਿਆਂ ਕਿ ਸਰਕਾਰ ਨੇ ਕਿਸਾਨਾ ਨੂੰ ਖਾਲਿਸਤਾਨੀ ਅਤੇ ਹੋਰ ਵੀ ਬਹੁਤ ਕੁਝ ਆਖ ਕੇ ਅੰਦੋਲਨ ਨੂੰ ਖਤਮ ਕਰਨ ਦੀਆ ਕੋਸ਼ਿਸ਼ਾਂ ਕਰਕੇ ਦੇਖ ਲਈਆਂ ਹਨ|

ਪਰ ਸਰਕਾਰ ਆਪਣੀਆਂ ਚਾਲਾ ਵਿੱਚ ਨਾਕਾਮ ਰਹੀ ਹੈ ਪਰ ਪਹਿਲਾ ਦੇ ਮੋਰਚਿਆਂ ਨੂੰ ਮੋਦੀ ਸਰਕਾਰ ਇਵੇਂ ਹੀ ਖਤਮ ਕਰਦੀ ਆਈ ਹੈ ਤੇ ਮੋਦੀ ਹੁਣ ਗੁਰੂ ਘਰਾ ਚ ਤੁਰਿਆ ਫਿਰ ਰਿਹਾ ਹੈ ਅਤੇ ਰਾਜਨਾਥ ਸਿੰਘ ਸਾਫ ਆਖ ਰਿਹਾ ਹੈ ਕਿ ਪੰਜਾਬੀ ਫੌਜ ਬਹੁਤ ਤਕੜੀ ਹੁੰਦੀ ਹੈ|

ਪਰ ਹੁਣ ਇਹ ਸੰਘਰਸ਼ ਕੇਵਲ ਪੰਜਾਬੀਆ ਦਾ ਨਾ ਹੋ ਕੇ ਪੂਰੇ ਭਾਰਤ ਦਾ ਸੰਘਰਸ਼ ਬਣ ਗਿਆ ਹੈ ਜਗਦੀਪ ਰੰਧਾਵਾ ਨੇ ਆਖਿਆਂ ਕਿ ਉਹ ਐੱਨ ਆਰ ਆਈ ਭਰਾਵਾ ਦਾ ਬਹੁਤ ਧੰਨਵਾਦੀ ਹੈ ਜਿਹਨਾ ਨੇ ਇਸ ਅੰਦੋਲਨ ਵਿੱਚ ਬਹੁਤ ਵਡਮੁੱਲਾ ਯੋਗਦਾਨ ਪਾਇਆ ਅਤੇ ਵੱਧ ਚੜ ਕੇ ਹਿੱਸਾ ਲਿਆ ਹੈ ਉਹਨਾਂ ਆਖਿਆਂ ਕਿ|

ਕਿਸਾਨ ਜਿੱਤ ਦੇ ਕਰੀਬ ਹਨ ਹੁਣ ਬਸ ਸਾਡੇ ਕਿਸਾਨ ਆਗੂ ਫੈਸਲਾ ਕਰਕੇ ਹੁਕਮ ਦੇਣ ਕਿ ਦਿੱਲੀ ਦਾ ਲਾਲ ਕਿਲਾ,ਏਅਰਪੋਰਟ ਜਾਂ ਫਿਰ ਮੈਟਰੋ ਘੇਰਨੀ ਹੈ ਤੇ ਸਰਕਾਰ ਨਾਲ ਦੀ ਨਾਲ ਹੀ ਖੇਤੀ ਕਾਨੂੰਨਾ ਨੂੰ ਰੱਦ ਕਰ ਦੇਵੇਗੀ ਕਿਉਂਕਿ ਸਾਰਾ ਪੰਜਾਬ ਤੇ ਦੇਸ਼ ਭਰ ਦਾ ਕਿਸਾਨ ਤਾ ਦਿੱਲੀ ਵਿੱਚ ਬੈਠਾ ਹੋਇਆਂ ਹੈ ਅਤੇ ਹਰ ਰੋਜ ਕਿਸਾਨਾ ਦਾ ਇਕੱਠ ਇੱਥੇ ਵੱਧ ਰਿਹਾ ਹੈ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ|

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|