ਪਿੰਡਾਂ ਚ ਮੌਜੂਦ ਜੀਉ ਟਾਵਰਾ ਨੂੰ

ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 34ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ।

ਖੇਤੀ ਕਾਨੂੰਨਾ ਨੂੰ ਲੈ ਕੇ ਜਾਰੀ ਕਿਸਾਨਾ ਦੇ ਸੰਘਰਸ਼ ਦੌਰਾਨ ਕਿਸਾਨ ਜਥੇਬੰਦੀਆਂ ਨੇ ਪਿਛਲੇ ਕੁਝ ਦਿਨਾ ਤੋ ਪਿੰਡਾਂ ਚ ਮੌਜੂਦ ਜੀਉ ਟਾਵਰਾ ਨੂੰ ਬੰਦ ਕਰ ਦਿੱਤਾ ਹੈ ਜਿਸ ਦੇ ਮੱਦੇਨਜਰ ਮਮਦੋਟ ਪੁਲਿਸ ਦੀ ਮਦਦ ਨਾਲ ਜੀਉ ਟਾਵਰ ਦੀ ਟੀਮ ਟਾਵਰਾ ਨੂੰ ਮੁੜ ਚਾਲੂ ਕਰਨ ਪਿੰਡ ਟਿੱਬੀ ਕਲਾ ਪਹੁੰਚੀ ਜਿੱਥੋਂ ਕਿ ਕਿਸਾਨਾ ਦੇ ਡਟਵੇ ਵਿਰੋਧ ਕਾਰਨ ਟਾਵਰਾ ਨੂੰ ਬਿਨਾ ਚਾਲੂ ਕੀਤਿਆਂ ਹੋਇਆਂ ਹੀ ਟੀਮ ਨੂੰ ਵਾਪਿਸ ਮੁੜਨਾ ਪਿਆ|

ਪਿੰਡ ਦੇ ਗ੍ਰੰਥੀ ਸਿੰਘ ਨੇ ਕਿਹਾ ਪਿੰਡ ਚ ਜੀਉ ਟਾਵਰ ਦੀ ਟੀਮ ਦੇ ਪਹੁੰਚਣ ਦੀ ਭਿਣਕ ਜਿਵੇ ਹੀ ਪਿੰਡ ਵਾਸੀਆ ਨੂੰ ਲੱਗੀ ਤਾ ਉਦੋਂ ਹੀ ਪਿੰਡ ਵਾਸੀਆ ਨੂੰ ਇਕੱਠੇ ਹੋਣ ਲਈ ਗੁਰੂਦੁਆਰਾ ਸਾਹਿਬ ਦੇ ਸਪੀਕਰ ਵਿੱਚੋਂ ਆਵਾਜ਼ ਦਿੱਤੀ ਗਈ ਅਤੇ ਮਿੰਟਾਂ ਵਿੱਚ ਹੀ ਪਿੰਡ ਵਾਸੀਆ ਵੱਲੋ ਇਕੱਠੇ ਹੋ ਕੇ ਆਈ ਹੋਈ ਟੀਮ ਦਾ ਵਿਰੋਧ ਕੀਤਾ ਗਿਆ ਅਤੇ ਉਹਨਾਂ ਨੂੰ ਬੇਰੰਗ ਵਾਪਿਸ ਮੋੜਿਆ ਗਿਆ|

ਇਸੇ ਦੌਰਾਨ ਗੱਲਬਾਤ ਕਰਦਿਆ ਹੋਇਆਂ ਨੌਜਵਾਨਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾ ਨਾਲ ਅੜੀਅਲ ਰਵੱਈਆ ਅਪਣਾਈ ਹੋਈ ਹੈ ਹਾਲਾਕਿ ਕਿਸਾਨ ਲੰਮੇ ਸਮੇ ਤੋ ਪ੍ਰਦਰਸ਼ਨ ਕਰ ਰਹੇ ਹਨ ਪਰ ਕੇਦਰ ਸਰਕਾਰ ਵੱਲੋ ਉਹਨਾਂ ਦੀ ਕੋਈ ਵੀ ਸੁਣਵਾਈ ਨਹੀ ਕੀਤੀ ਜਾ ਰਹੀ ਉਹਨਾਂ ਕਿਹਾ ਕਿ ਜੀਉ ਟਾਵਰਾ ਨੂੰ ਕਿਸੇ ਵੀ ਕੀਮਤ ਤੇ ਚੱਲਣ ਨਹੀ ਦਿੱਤਾ ਜਵੇਗਾ ਜਦੋ ਤੱਕ ਕੇਦਰ ਸਰਕਾਰ ਖੇਤੀ ਕਾਨੂੰਨਾ ਨੂੰ ਵਾਪਿਸ ਨਹੀ ਲੈਦੀ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ|

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|