ਧਰਨੇ ਚ ਗ਼ਲਤ ਕੰਮ ਕਰਵਾਉਣ ਆਇਆ ਸੀ ਬੰਦਾ

ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 35ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸੇ ਵਿਚਾਲੇ ਕਿਸਾਨਾਂ ਤੇ ਸਰਕਾਰ ਵਿਚਾਲੇ ਅੱਜ ਯਾਨੀ ਕਿ ਬੁੱਧਵਾਰ ਨੂੰ ਮੁੜ ਗੱਲਬਾਤ ਹੋਵੇਗੀ।

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਭਖਦਾ ਜਾ ਰਿਹਾ ਹੈ ਅਤੇ ਜਿਵੇ ਜਿਵੇ ਅੰਦੋਲਨ ਵੱਡਾ ਹੁੰਦਾ ਜਾ ਰਿਹਾ ਹੈ ਉਵੇ ਉਵੇ ਸਰਕਾਰ ਵੱਲੋ ਇਸ ਨੂੰ ਤਾਰਪੀਡੋ ਕਰਨ ਦੀਆ ਸਾਜਿਸ਼ਾ ਰਚੀਆਂ ਜਾ ਰਹੀਆਂ ਹਨ|ਪਰ ਹਰ ਵਾਰ ਕਿਸਾਨਾ ਵੱਲੋ ਸ਼ਰਾਰਤੀ ਅਨਸਰਾ ਦਾ ਚਿਹਰਾ ਬੇਨਕਾਬ ਕੀਤਾ ਜਾਦਾ ਹੈ|ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਆਖਿਆਂ ਕਿ ਸਰਕਾਰ ਲਗਾਤਾਰ ਆਪਣੇ ਬੰਦੇ ਭੇਜ ਕੇ ਇਸ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਜਿਸ ਦੇ ਤਹਿਤ ਸਾਡੇ ਵੱਲੋ ਬੀਤੀ 27 ਤਰੀਕ ਨੂੰ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ|

ਜੋ ਕਿ ਆਪਣਾ ਨਾਮ ਰਾਮ ਪ੍ਰਕਾਸ਼ ਅਤੇ ਗੋਰਖਪੁਰ ਦਾ ਨਿਵਾਸੀ ਦੱਸਦਾ ਹੈ ਉਕਤ ਵਿਅਕਤੀ ਇਸ ਅੰਦੋਲਨ ਵਿੱਚ ਇਕ ਨੌਜਵਾਨ ਨੂੰ ਇਹ ਪੁੱਛਦਾ ਹੈ ਕਿ ਕੀ ਤਹਾਨੂੰ ਮਕਾਨ ਦੀ ਜਰੂਰਤ ਹੈ|ਜਿਸ ਤੇ ਨੌਜਵਾਨ ਉਸ ਨੂੰ ਕਹਿੰਦਾ ਹੈ ਕਿ ਹਾਂ ਸਾਨੂੰ ਮਕਾਨ ਦੀ ਜਰੂਰਤ ਹੈ ਜਿਸ ਤੇ ਰਾਮ ਪ੍ਰਕਾਸ਼ ਉਕਤ ਨੌਜਵਾਨ ਨੂੰ ਫਿਰ ਪੁੱਛਦਾ ਹੈ ਕਿ ਹੋਰ ਕਿਸੇ ਚੀਜ ਦੀ ਜਰੂਰਤ ਹੈ ਤਾ ਨੌਜਵਾਨ ਪੁੱਛਦਾ ਹੈ ਕਿ ਹੋਰ ਕਿਸ ਚੀਜ ਦੀ ਤਾ ਰਾਮ ਪ੍ਰਕਾਸ਼ ਉਕਤ ਨੌਜਵਾਨ ਨੂੰ ਕਹਿੰਦਾ ਹੈ ਕਿ ਕੀ ਤੁਹਾਨੂੰ ਔਰਤ ਦੀ ਜਰੂਰਤ ਹੈ ਜਿਸ ਤੇ ਪਹਿਲਾ ਤੋ ਸੁਚੇਤ ਉਕਤ ਨੌਜਵਾਨ ਨੇ ਸਾਰੀ ਗੱਲ ਮੇਰੇ ਤੱਕ ਪਹੁੰਚਾਈ ਤੇ ਮੈ ਮੌਕੇ ਤੇ ਗਿਆ ਤੇ ਜਾਣਿਆਂ ਕਿ ਰਾਮ ਪ੍ਰਕਾਸ਼ ਨੇ ਡਰਿੰਕ ਕੀਤੀ ਹੋਈ ਸੀ ਜਿਸ ਤੋ ਬਾਅਦ ਮੈ ਉਸ ਨੂੰ ਆਪਣੀਆਂ ਗੱਲਾ ਚ ਲੈ ਲਿਆ ਤੇ ਉਸ ਨੇ ਮੈਨੂੰ ਦੱਸਿਆ ਕਿ ਉਹ ਪਿਛਲੇ ਕਈ ਦਿਨਾ ਤੋ ਇੱਥੇ ਰੇਕੀ ਕਰ ਰਿਹਾ ਹੈ|

ਜਿਸ ਤੋ ਬਾਅਦ ਹੁਣ ਮੈ ਸਾਰੇ ਮਾਮਲੇ ਦੀ ਲਿਖਤੀ ਸ਼ਿਕਾਇਤ ਥਾਣਾ ਕੁੰਡਲੀ ਦੇ ਵਿੱਚ ਦਰਜ ਕਰਵਾਈ ਹੈ ਤੇ ਅਗਲਾ ਕੰਮ ਪੁਲਿਸ ਦਾ ਹੈ ਜੋ ਕਿ ਇਹ ਪਤਾ ਕਰੇ ਇਸ ਪਿੱਛੇ ਸਾਜਿਸ਼ ਕਰਤਾ ਕੋਣ ਹੈ|ਉਹਨਾਂ ਦੱਸਿਆ ਕਿ ਉਹ ਪਹਿਲਾ ਵੀ ਇਸੇ ਤਰਾ ਦੀਆ ਕਈ ਸਾਜਿਸ਼ਾ ਪਰਦਾਫਾਸ਼ ਕਰ ਚੁੱਕੇ ਹਨ ਤੇ ਪੁਲਿਸ ਨੂੰ ਬੰਦੇ ਤੱਕ ਫ ੜ ਵਾ ਚੁੱਕੇ ਹਨ ਪਰ ਅਫਸੋਸ ਪੁਲਿਸ ਵੱਲੋ ਉਹਨਾਂ ਉੱਪਰ ਕੋਈ ਕਾਰਵਾਈ ਨਹੀ ਕੀਤੀ ਗਈ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ|

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|