ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਸਟੇਜ ਤੋ

ਦਿੱਲੀ ਬਾਰਡਰ ‘ਤੇ ਕਿਸਾਨਾਂ ਵੱਲੋਂ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅੱਜ ਦਿੱਲੀ ਵਿੱਚ ਕਿਸਾਨ ਅੰਦੋਲਨ ਦਾ 77 ਵਾਂ ਦਿਨ ਹੈ। ਕਿਸਾਨ ਲਗਾਤਾਰ ਆਪਣੀਆਂ ਮੰਗਾਂ ‘ਤੇ ਡਟੇ ਹੋਏ ਹਨ। ਪਰ ਹੁਣ ਕਿਸਾਨ ਅੰਦੋਲਨ ਦੇ ਵਿਚਕਾਰ ਸਿਆਸਤ ਵੀ ਲਗਾਤਾਰ ਜਾਰੀ ਹੈ।

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਦੇਸ਼ ਦੇ ਕਿਸਾਨ ਆਪਣੀਆਂ ਮੰਗਾ ਲੈ ਕੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਸਿੰਘੂ ਬਾਰਡਰ ਤੇ ਵਲੰਟੀਅਰਾਂ ਵੱਲੋ ਪੱਤਰਕਾਰਾ ਨੂੰ ਧੱ ਕੇ ਮਾਰਨ ਤੋ ਬਾਅਦ ਪੱਤਰਕਾਰਾ ਵੱਲੋ ਕਿਸਾਨ ਆਗੂਆਂ ਦਾ ਬਾਈਕਾਟ ਕੀਤਾ ਗਿਆ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਿੲਆ ਪੱਤਰਕਾਰ ਨੇ ਦੱਸਿਆ ਕਿ ਜਦ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਸਟੇਜ ਤੋ ਲੰਮਾ ਭਾਸ਼ਣ ਦੇਣ ਉਪਰੰਤ ਥੱਲੇ ਆ ਰਹੇ ਸਨ ਤਾ ਸਟੇਜ ਦੀ ਪਿਛਲੀ ਸਾਈਡ ਤੇ ਖੜੇ ਮੀਡੀਆ ਕਰਮੀ ਉਹਨਾਂ ਦਾ ਇੰਤਜਾਰ ਕਰ ਰਹੇ ਸਨ|

ਜਦ ਮੀਡੀਆ ਕਰਮੀਆ ਨੇ ਬਲਵੀਰ ਸਿੰਘ ਰਾਜੇਵਾਲ ਨਾਲ ਗੱਲਬਾਤ ਕਰਨੀ ਚਾਹੀ ਤਾ ਉਹ ਮੀਡੀਆ ਤੋ ਦੂ ਰੀ ਬਣਾਉਂਦੇ ਦਿਖਾਈ ਦਿੱਤੇ ਅਤੇ ਇਸ ਦੌਰਾਨ ਵਲੰਟੀਅਰਾਂ ਵੱਲੋ ਮੀਡੀਆ ਕਰਮੀਆ ਨੂੰ ਧੱ ਕੇ ਮਾ ਰੇ ਗਏ ਅਤੇ ਸਾਈਡ ਤੇ ਕਰ ਦਿੱਤਾ ਗਿਆ ਜਿਸ ਤੋ ਬਾਅਦ ਬਲਵੀਰ ਸਿੰਘ ਰਾਜੇਵਾਲ ਪੱਤਰਕਾਰਾ ਦੇ ਕਿਸੇ ਸਵਾਲ ਦਾ ਜਵਾਬ ਨਾ ਦਿੰਦਿਆਂ ਹੋਇਆਂ ਆਪਣੀ ਗੱਡੀ ਚ ਬੈਠ ਕੇ ਚਲੇ ਗਏ ਉਹਨਾਂ ਕਿਹਾ ਮੀਡੀਆ ਦੁਆਰਾਂ ਲੋਕਾ ਦੇ ਸਵਾਲਾ ਦੇ ਜਵਾਬ ਬਲਵੀਰ ਸਿੰਘ ਰਾਜੇਵਾਲ ਤੋ ਲਏ ਜਾਣੇ ਸਨ ਪਰ ਜਦੋ ਦੀ ਦੀਪ ਸਿੱਧੂ ਦੀ ਗਿ੍ਰਫਤਾਰੀ ਦਿੱਲੀ ਪੁਲਿਸ ਦੁਆਰਾਂ ਕੀਤੀ ਗਈ ਹੈ|

ਉਦੋਂ ਤੋ ਹੀ ਕਿਸਾਨ ਆਗੂ ਮੀਡੀਆ ਤੋ ਦੂਰੀ ਬਣਾ ਕੇ ਰੱਖ ਰਹੇ ਹਨ ਉਹਨਾ ਦੱਸਿਆ ਕਿ ਵਲੰਟੀਅਰਾਂ ਦੁਆਰਾਂ ਮੀਡੀਆ ਕਰਮੀਆ ਨਾਲ ਕੀਤੇ ਗਏ ਇਸ ਦੁਰ ਵਿਵਹਾਰ ਦੇ ਚੱਲਦਿਆਂ ਪੱਤਰਕਾਰਾ ਦੇ ਵੱਲੋ ਕਿਸਾਨ ਆਗੂਆਂ ਦਾ ਬਾਈਕਾਟ ਕੀਤਾ ਗਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ|

ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਸਾਡੇ ਪੇਜ਼ ਨਾਲ ਨਹੀਂ ਜੁੜੇ ਤਾਂ ਕਿਰਪਾ ਕਰਕੇ ਪੇਜ਼ ਲਾਇਕ ਕਰੋ ਤਾਂ ਕਿ ਸਾਡੇ ਦੁਆਰਾ ਸ਼ੇਅਰ ਕੀਤੀ ਗਈ ਜਰੂਰੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਜਿੰਨਾਂ ਨੇ ਸਾਡੇ ਪੇਜ ਨੂੰ ਲਾਇਕ-ਫੋਲੋ ਕੀਤਾ ਹੋਇਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ|