ਨਵਜੋਤ ਕੌਰ ਲੰਬੀ ਨੇ ਦੇਖੋ ਕੀ ਕਿਹਾ

ਨਵਜੋਤ ਕੌਰ ਲੰਬੀ ਬਾਰੇ ਇੱਕ ਵੱਡੀ ਖਬਰ ਆ ਰਹੀ ਹੈ ਜੋ ਕਿ ਆਮ ਆਦਮੀ ਪਾਰਟੀ ਵਿਚ ਚੰਗੀ ਸਾਖ ਰੱਖਦੇ ਹਨ ਉਹਨਾਂ ਨੇ ਹੁਣ ਆਪਣੀ ਜਿੰਦਗੀ ਦਾ ਇੱਕ ਵੱਡਾ ਫੈਸਲਾ ਲਿਆ ਹੈ।ਖਬਰ ਇਹ ਹੈ ਕਿ ਉਸ ਨੇ ਆਪਣੇ ਨਿੱਜੀ ਕਾਰਨਾਂ ਦੇ ਚਲਦੇ ਉਸ ਦਾ ਕਹਿਣਾ ਹੈ ਕਿ ਮੈਂ ਆਪਣੇ ਨਿੱਜੀ ਕਾਰਨਾਂ ਕਰਕੇ ਆਪਣੀ ਪੜ੍ਹਾਈ ਨੂੰ ਦੇਖਦਿਆਂ ਸਿਆਸਤ ਤੋਂ ਦੂਰ ਹੋਣ ਦਾ ਫ਼ੈਸਲਾ ਲਿਆ ਹੈ ਕਿਉਂਕਿ ਜਿੰਦਗੀ ਵਿਚ ਹਰ ਕਿਸੇ ਦੇ ਆਪਣੇ ਸੁਪਨੇ ਆਪਣੇ ਅਰਮਾਨ ਹੁੰਦੇ ਆ ਤੇ ਪਰਿਵਾਰ ਦੀਆਂ ਵੀ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਹਨ।

ਮੈਂ ਹਮੇਸ਼ਾ ਬੇਬਾਕ ਹੋ ਕੇ ਨਿਡਰਤਾ ਨਾਲ ਆਪਣੀ ਆਵਾਜ਼ ਬੁਲੰਦ ਕੀਤੀ। ਹਮੇਸ਼ਾ ਮੇਰੀ ਆਵਾਜ਼ ਲੀਡਰਾਂ ਦੇ ਖਿਲਾਫ ਉੱਠੀ ਤੇ ਪੰਜਾਬ ਦੇ ਹੱਕ ਚ ਉੱਠੀ। ਇਸ ਵਿਚ ਬਹੁਤ ਸਾਰੇ ਲੋਕਾਂ ਨੇ ਮੇਰੀ ਆਲੋਚਨਾ ਵੀ ਕੀਤੀ ਤੇ ਬਹੁਤ ਸਾਰੇ ਲੋਕਾਂ ਨੇ ਸਮਰਥਨ ਵੀ ਕੀਤਾ। ਜਿਨ੍ਹਾਂ ਨੇ ਮੇਰੀ ਆਲੋਚਨਾ ਕੀਤੀ ਮੈਨੂੰ ਮਾੜਾ ਚੰਗਾ ਬੋਲਿਆ ਮੈਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ, ਸਾਰੇ ਮੇਰੇ ਆਪਣੇ ਹੀ ਭੈਣ ਭਰਾ ਨੇ।

ਮੈਂ ਕਦੇ ਵੀ ਕਿਸੇ ਪਾਰਟੀ ਦੇ ਵਰਕਰ ਦੇ ਖ਼ਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲਿਆ ਚਾਹੇ ਉਹ ਅਕਾਲੀ ਦਲ ਨਾਲ ਸਬੰਧਤ ਹੋਣ, ਚਾਹੇ ਆਮ ਆਦਮੀ ਪਾਰਟੀ ਨਾਲ਼, ਚਾਹੇ ਬੀਜੇਪੀ ਨਾਲ ਤੇ ਚਾਹੇ ਕਾਂਗਰਸ ਨਾਲ ਸਬੰਧਤ ਹੋਣ। ਫਿਰ ਵੀ ਮੇਰੇ ਬੋਲੇ ਸ਼ਬਦ ਦੁਆਰਾ ਕਿਸੇ ਭੈਣ ਭਰਾ ਦਾ ਦਿਲ ਦੁਖਿਆ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫ਼ੀ ਮੰਗਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਮੈਨੂੰ ਆਪਣੀ ਬੱਚੀ, ਭੈਣ ਸਮਝ ਕੇ ਮਾਫ਼ ਕਰੋਗੇ।

ਤੁਹਾਡੇ ਸ਼ਬਦ ਆਜ਼ਾਦ ਹੋਣੇ ਚਾਹੀਦੇ ਆ,ਤੁਹਾਡੀ ਸੋਚ ਆਜ਼ਾਦ ਹੋਣੀ ਚਾਹੀਦੀ ਆ ਤੇ ਤੁਹਾਡੀ ਕਲਮ ਆਜ਼ਾਦ ਹੋਣੀ ਚਾਹੀਦੀ ਆ। ਜੋ ਵੀ ਲੋਕ ਪੰਜਾਬ ਦੇ ਮਸਲਿਆਂ ਲਈ ਲੜਣਗੇ|ਪੰਜਾਬ ਦੇ ਹੱਕ ਲਈ ਲੜਣਗੇ ਉਹਨਾਂ ਨਾਲ ਮੈਂ ਹਮੇਸ਼ਾ ਪੰਜਾਬ ਦੇ ਆਮ ਨਾਗਰਿਕ ਦੀ ਤਰ੍ਹਾਂ ਖੜਾਂਗੀ,ਕਿਉਂਕਿ ਪੰਜਾਬ ਨਾਲ ਸਾਨੂੰ ਮੁੱਹਬਤ ਹੈ ਤੇ ਹੋਵੇ ਵੀ ਕਿਉਂ ਨਾ| ਕਿਉਂਕਿ ਇਹ ਸਾਡੇ ਗੁਰੂਆਂ ਯੋਧਿਆਂ ਸੂਰਮਿਆਂ ਦੀ ਧਰਤੀ ਹੈ।

ਦਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਗਰਮ ਵਰਕਰ ਨਵਜੋਤ ਕੌਰ ਲੰਬੀ ਸੁਖਪਾਲ ਖਹਿਰਾ ਦੀ ਪਾਰਟੀ ਪੰਜਾਬੀ ਏਕਤਾ ਪਾਰਟੀ ‘ਚ ਸ਼ਾਮਲ ਹੋ ਗਈ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਨੇ ਕਿਹਾ ਸੀ ਕਿ ਇਸ ਪਾਰਟੀ ਦੇ ਨਾਂ ਪੰਜਾਬ ਏਕਤਾ ਪਾਰਟੀ ਤੋਂ ਹੀ ਸਿੱਧ ਹੋ ਰਿਹਾ ਹੈ ਕਿ ਇਹ ਪਾਰਟੀ ਪੰਜਾਬ ਦੇ ਲੋਕਾਂ ਦੀ ਏਕਤਾ ਤੋਂ ਬਣੀ ਹੋਈ ਹੈ, ਜੋ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਪਾਰਟੀ ਚ ਜਿਨੇ ਵੀ ਵਰਕਰ ਵਲੰਟੀਅਰ ਹਨ| ਉਹ ਪੰਜਾਬ ਹਿਤੇਸ਼ੀ ਹਨ ਅਤੇ ਪੰਜਾਬ ਦੇ ਪੱਖ ਦੀ ਗੱਲ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਚ ਜਿਨ੍ਹੇ ਵੀ ਹਿਤੈਸ਼ੀ ਅਤੇ ਮੇਰੇ ਭਰਾ ਹਨ,ਉਨ੍ਹਾਂ ਨੂੰ ਪੰਜਾਬ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਭਾਰਤ ਨੂੰ ਭਾਵੇਂ ਆਜ਼ਾਦ ਹੋਏ ਕਈ ਦਹਾਕੇ ਹੋ ਗਏ ਹਨ|ਜਿਸ ਦੇ ਬਾਵਜੂਦ ਲੋਕਾਂ ਨੂੰ ਅਜੇ ਤੱਕ ਪੂਰਨ ਤੌਰ ਤੇ ਆਜ਼ਾਦੀ ਨਹੀਂ ਮਿਲੀ।

ਅਸੀਂ ਬੇਈਮਾਨ ਲੀਡਰਾਂ ਤੋਂ ਆਜ਼ਾਦ ਹੋਣ ਦੀ ਮੰਗ ਕਰ ਰਹੇ ਹਾਂ ਜਿਸ ਦੇ ਲਈ ਸਾਨੂੰ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੀਦਾ ਹੈ ਅਤੇ ਇਹ ਪੰਜਾਬੀ ਏਕਤਾ ਪਾਰਟੀ ਉਸੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਬਣਾਈ ਗਈ ਹੈ।ਪਰ ਹੁਣ ਉਹਨਾਂ ਨੇ ਰਾਜਨੀਤੀ ਛੱਡਣ ਦਾ ਫ਼ੈਸਲਾ ਲਿਆ ਹੈ।