ਕੈਨੇਡਾ ਦੇ ਮੰਤਰੀ ਤੋ ਕੁੱਝ ਸਿੱਖੋ

ਕੇਂਦਰ ਸਰਕਾਰ ਵੱਲੋਂ ਰਾਜ ਸਭਾ ਨੂੰ ਸੂਚਿਤ ਕੀਤਾ ਗਿਆ ਕਿ ਉਸਨੇ ਕਨੇਡਾ ਸਰਕਾਰ ਨੂੰ ਸਪੱਸ਼ਟ ਰੂਪ ਤੋਂ ਜਾਗਰੂਕ ਕਰਾ ਦਿੱਤਾ ਹੈ ਕਿ ਉਸਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕੇਂਦਰੀ ਖੇਤੀ ਕਾਨੂੰਨਾਂ ਉਤੇ ਦਿੱਤੇ ਗਏ ਬਿਆਨ ਨਾਲ ਦੋਨਾਂ ਦੇਸ਼ਾਂ ਦੇ ਦੁਵੱਲੇ ਸੰਬੰਧਾਂ ਨੂੰ ਨੁਕਸਾਨ ਹੋ ਸਕਦਾ ਹੈ।

ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਰਾਜ ਸਭਾ ਵਿਚ ਸ਼ਿਵ ਸੈਨਾ ਦੇ ਮੈਂਬਰ ਅਨਿਲ ਦੇਸਾਈ ਵੱਲੋਂ ਪੁਛੇ ਗਏ ਲਿਖਤ ਸਵਾਲ ਦੇ ਜਵਾਬ ਵਿਚ ਇਹ ਗੱਲ ਕਹੀ ਗਈ ਹੈ।ਦੇਸਾਈ ਨੇ ਪੁਛਿਆ ਸੀ ਕਿ ਕੀ ਕਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤੀ ਸੰਸਦ ਵੱਲੋਂ ਪਾਸ ਖੇਤੀ ਕਾਨੂੰਨਾਂ ਦੇ ਖਿਲਾਫ਼ ਭਾਰਤ ਦੇ ਅੰਦੂਰਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਦੇ ਬਾਰੇ ਸਰਕਾਰ ਨੂੰ ਪਤਾ ਹੈ

ਕੀ ਭਾਰਤ ਸਰਕਾਰ ਇਸਨੂੰ ਬੇਲੋੜਾ ਅਤੇ ਨਾਜਾਇਜ਼ ਮੰਨਦੀ ਹੈ,ਕੀ ਇਸਨੂੰ ਲੈ ਕੇ ਕੋਈ ਵਿਰੋਧੀ ਦਰਜ ਕਰਾਇਆ ਗਿਆ ਹੈ| ਜੇਕਰ ਹਾਂ,ਤਾਂ ਕਨੇਡਾਈ ਅਧਿਕਾਰੀਆਂ ਨੇ ਇਸ ਮਾਮਲੇ ਉਤੇ ਪ੍ਰਤੀਕਿਰਿਆ ਦਿੱਤੀ| ਜਵਾਬ ਵਿਚ ਮੁਰਲੀਧਰ ਨੇ ਕਿਹਾ ਕਿ ਭਾਰਤ ਸਰਕਾਰ ਖੇਤੀ ਕਾਨੂੰਨਾਂ ਦੇ ਬਾਰੇ ਵਿਚ ਟਰੂਡੋ ਦੀ ਟਿਪਣੀ ਤੋਂ ਜਾਗਰੂਕ ਹੈ।

ਅਸੀਂ ਓਟਾਵਾ ਅਤੇ ਨਵੀਂ ਦਿੱਲੀ ਵਿਚ ਇਸ ਘਟਨਾ ਨੂੰ ਕਨੇਡਾ ਦੇ ਯੋਗ ਅਧਿਕਾਰੀਆਂ ਦੇ ਕੋਲ ਚੁੱਕਿਆ ਹੈ।ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਭਾਰਤ ਦੇ ਅੰਦਰੂਨੀ ਮਾਮਲੇ ਵਿਚ ਪੀਐਮ ਟਰੂਡੋ ਦੇ ਬਿਆਨ ਅਣਉਚਿਤ ਅਤੇ ਅਸਵੀਕਾਰਨ ਹਨ ਅਤੇ ਇਹ ਭਾਰਤ ਕਨੇਡਾ ਦੇ ਦੁਵੱਲੇ ਸੰਬੰਧਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।ਜ਼ਿਕਰਯੋਗ ਹੈ ਕਿ ਇਕ ਦਸੰਬਰ ਨੂੰ ਟਰੂਡੋ ਨੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਸੀ ਅਤੇ ਚਿੰਤਾ ਜ਼ਾਹਰ ਕੀਤੀ ਸੀ।

ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਈ ਐਲ ਮੈਂਡੀਸਿਨੋ ਨੇ ਐਲਾਨ ਕੀਤਾ ਕਿ ਕੈਨੇਡਾ ਦੇ ਇਮੀਗ੍ਰੇਸ਼ਨ,ਰਿਫਿਊਜੀ ਅਤੇ ਸਿਟੀਜਨਸ਼ਿਪ ਮੰਤਰਾਲੇ ਨੇ 90,000 ਪ੍ਰਵਾਸੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਪੀਆਰ ਦੇਣ ਦਾ ਫੈਸਲਾ ਕੀਤਾ ਹੈ।ਇਹਨਾਂ ਵਿਚ ਉਹ ਲੋਕ ਸ਼ਾਮਲ ਹੋਣਗੇ ਜੋ ਕੈਨੇਡਾ ਦੀ ਅਰਥਵਿਵਸਥਾ ਵਿਚ ਅਪਣਾ ਯੋਗਦਾਨ ਪਾ ਰਹੇ ਹਨ।

ਇਹਨਾਂ ਵਿਚ ਜ਼ਿਆਦਾਤਰ ਗਿਣਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹੈ।ਇਸ ਦੇ ਤਹਿਤ 40,000 ਵਿਦਿਆਰਥੀਆਂ ਨੂੰ ਪੱਕਾ ਕਰਨ ਦਾ ਟੀਚਾ ਮਿਥਿਆ ਗਿਆ ਹੈ।ਇਹਨਾਂ ਵਿਚ 30,000 ਅਰਜ਼ੀਆਂ ਹੋਰ ਜ਼ਰੂਰੀ ਪੇਸ਼ਿਆਂ ਜਿਵੇਂ ਕੈਸ਼ੀਅਰ, ਠੇਕੇਦਾਰ, ਮਕੈਨਿਕ, ਲੋਹਾ ਤੇ ਵੈਲਡਿੰਗ ਦਾ ਕੰਮ ਕਰਨ ਵਾਲੇ,ਤਰਖ਼ਾਨ,ਪਲੰਬਰ,ਮਿਸਤਰੀ ਆਦਿ ਲਈ ਰੱਖੀਆਂ ਗਈਆਂ ਹਨ।