ਜਦੋਂ Ex ਦਾ ਟੈਟੂ ਬਣਿਆ ਸਿਤਾਰਿਆਂ ਲਈ ਸਿਰਦਰਦ, ਜਾਣੋ ਫਿਰ ਕੀ ਕੀਤਾ

ਮੁੰਬਈ (ਬਿਊਰੋ) : ਪਿਆਰ ‘ਚ ਜ਼ਿਆਦਾਤਰ ਸਿਤਾਰਿਆਂ ਨੇ ਆਪਣੇ ਪਾਰਟਨਰ ਦੇ ਨਾਂ ਦਾ ਟੈਟੂ ਬਣਵਾਇਆ ਹੈ ਪਰ ਇਹ ਟੈਟੂ ਸਟਾਰਸ ਲਈ ਉਸ ਸਮੇਂ ਮੁਸੀਬਤ ਬਣੇ ਜਦੋਂ ਉਨ੍ਹਾਂ ਦਾ ਬਰੇਕਅਪ ਹੋਇਆ। ਹਾਲ ਹੀ ‘ਚ ਬ੍ਰੇਕਅਪ ਤੋਂ ਬਾਅਦ ਪਾਰਸ ਛਾਬੜਾ ਦੀ ਗਰਲਫ੍ਰੈਂਡ ਅਕਾਂਕਸ਼ਾ ਪੁਰੀ ਨੇ ਅਦਾਕਾਰ ਦੇ ਨਾਂ ਦਾ ਟੈਟੂ ਹਟਵਾਇਆ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਿਸ਼ਤਾ ਖਤਮ ਹੋਣ ਤੋਂ ਬਾਅਦ ਸਟਾਰਸ ਲਈ ਐਕਸ ਦਾ ਟੈਟੂ ਸਿਰਦਰਦ ਬਣਿਆ ਹੋਵੇ।ਐਮੀ ਜੈਕਸਨ ਅਦਾਕਾਰਾ ਐਮੀ ਜੈਕਸਨ ਇਕ ਸਮੇਂ ਅਦਾਕਾਰ ਪ੍ਰਤੀਕ ਬੱਬਰ ਦੇ ਪਿਆਰ ‘ਚ ਦੀਵਾਨੀ ਸੀ। ਉਨ੍ਹਾਂ ਨੇ ਫਿਲਮ ‘?ਕ ਦਿਵਾਨਾ ਥਾ’ ‘ਚ ਇਕੱਠੇ ਕੰਮ ਕੀਤਾ ਸੀ। ਖਬਰਾਂ ਸਨ ਕਿ ਫਿਲਮ ਦੀ ਸ਼ੂਟਿੰਗ ਦੇ ਸਮੇਂ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਐਮੀ ਨੇ ਆਪਣੀ ਕਲਾਈ (ਗੁੱਟ) ‘ਤੇ ਮੇਰਾ ਪਿਆਰ ਮੇਰਾ ਪ੍ਰਤੀਕ ਲਿਖਵਾਇਆ ਸੀ ਪਰ ਉਨ੍ਹਾਂ ਦਾ ਇਹ ਰਿਸ਼ਤਾ ਲੰਬਾ ਨਹੀਂ ਚੱਲਿਆ। ਬ੍ਰੇਕਅਪ ਤੋਂ ਬਾਅਦ ਐਮੀ ਨੇ ਇਹ ਟੈਟੂ ਹਟਵਾ ਲਿਆ ਸੀ।

ਪ੍ਰਤੀਕ ਬੱਬਰ ਐਮੀ ਜੈਕਸਨ ਦੀ ਤਰ੍ਹਾਂ ਪ੍ਰਤੀਕ ਬੱਬਰ ਨੇ ਵੀ ਅਦਾਕਾਰਾ ਲਈ ਆਪਣੇ ਪਿਆਰ ਦਾ ਖੁਲ੍ਹੇਆਮ ਇਜ਼ਹਾਰ ਕੀਤਾ ਸੀ। ਐਮੀ ਦੇ ਪਿਆਰ ‘ਚ ਪਏ ਪ੍ਰਤੀਕ ਨੇ ਆਪਣੀ ਕਲਾਈ ‘ਤੇ ਮੇਰਾ ਪਿਆਰ ਮੇਰੀ ਐਮੀ ਦਾ ਟੈਟੂ ਬਣਵਾਇਆ ਸੀ। ਐਮੀ ਦੀ ਤਰ੍ਹਾਂ ਬ੍ਰੇਕਅਪ ਤੋਂ ਬਾਅਦ ਪ੍ਰਤੀਕ ਨੇ ਵੀ ਇਹ ਟੈਟੂ ਹਟਵਾ ਲਿਆ ਸੀ।ਰਿਤਿਕ ਰੋਸ਼ਨ
ਐਕਸ ਕਪਲ ਰਿਤਿਕ ਰੋਸ਼ਨ ਅਤੇ ਸੁਜੈਨ ਖਾਨ ਨੇ ਆਪਣੀ ਕਲਾਈ ‘ਤੇ ਮੈਚਿੰਗ ਟੈਟੂ ਬਣਵਾਇਆ ਸੀ ਪਰ ਤਲਾਕ ਤੋਂ ਬਾਅਦ ਸੁਜੈਨ ਨੇ ਇਸ ਟੈਟੂ ‘ਚ ਬਦਲਾਅ ਕੀਤੇ। ਪੁਰਾਣੇ ਟੈਟੂ ਨਾਲ ਸੁਜੈਨ ਨੇ ਲਿਖਵਾਇਆ।

ਦੀਪਿਕਾ ਪਾਦੂਕੋਣ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਆਪਣੀ ਗਰਦਨ ‘ਤੇ ਰਣਬੀਰ ਕਪੂਰ ਦੇ ਨਾਮ ਦਾ ਟੈਟੂ RK ਬਣਵਾਇਆ ਸੀ ਪਰ ਦੋਨਾਂ ਦਾ ਬਰੇਕਅਪ ਹੋ ਗਿਆ। ਹੁਣ ਦੀਪਿਕਾ ਦਾ ਰਣਵੀਰ ਸਿੰਘ ਨਾਲ ਵਿਆਹ ਹੋ ਚੁੱਕਾ ਹੈ। ਵਿਆਹ ਤੋਂ ਬਾਅਦ ਕਈ ਵਾਰ ਖਬਰਾਂ ਆਈਆਂ ਕਿ ਦੀਪਿਕਾ ਨੇ RK ਟੈਟੂ ਹਟਵਾ ਲਿਆ ਹੈ। ਉਂਝ ਕਈ ਵਾਰ ਅਜਿਹਾ ਵੀ ਹੋਇਆ ਹੈ ਜਦੋਂ ਦੀਪਿਕਾ ਨੇ ਮੇਕਅਪ ਨਾਲ ਇਹ ਟੈਟੂ ਲੁਕਾਇਆ। ਇਸ ਲਈ ਉਨ੍ਹਾਂ ਨੇ ਟੈਟੂ ਹਟਵਾਇਆ ਹੈ ਜਾਂ ਨਹੀਂ ਇਸ ਦੀ ਪੁਖਤਾ ਖਬਰ ਨਹੀਂ ਹੈ।ਕਾਂਕਸ਼ਾ ਪੁਰੀ ਅਦਾਕਾਰਾ ਅਕਾਂਕਸ਼ਾ ਪੁਰੀ ਨੇ ਪਾਰਸ ਛਾਬੜਾ ਨਾਲ ਬਰੇਕਅਪ ਤੋਂ ਬਾਅਦ ਉਨ੍ਹਾਂ ਦੇ ਨਾਮ ਦਾ ਟੈਟੂ ਹਟਵਾ ਲਿਆ ਹੈ। ਅਕਾਂਕਸ਼ਾ ਨੇ ਪਾਰਸ ਦੇ ਨਾਮ ਦੀ ਜਗ੍ਹਾ being me ਲਿਖਵਾਇਆ ਹੈ।ਪਾਰਸ ਛਾਬੜਾ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ਦਾ ਸਾਬਕਾ ਮੁਕਾਬਲੇਬਾਜ਼ ਪਾਰਸ ਛਾਬੜਾ ਦੇ ਹੱਥ ‘ਤੇ ਵੀ ਅਕਾਂਕਸ਼ਾ ਦੇ ਨਾਂ ਦਾ ਟੈਟੂ ਹੈ। ਅਦਾਕਾਰ ਨੇ ਕਿਹਾ ਕਿ ਉਹ ਵੀ ਜਲਦ ਅਕਾਂਕਸ਼ਾ ਦਾ ਟੈਟੂ ਹਟਵਾਉਣ ਵਾਲੇ ਹਨ।

Leave a Reply

Your email address will not be published. Required fields are marked *