ਵਾਸ਼ਿੰਗਟਨ, 7 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੈਂਸਰ ਦੇ ਮਰੀਜ਼ਾਂ ਦੇ ਸਫ਼ਲ ਇਲਾਜ ਅਤੇ ਇਸ ਘਾਤਕ ਰੋਗ ਬਾਰੇ ਆਪਣੀਆਂ ਬੇਹੱਦ ਅਹਿਮ ਖੋਜਾਂ ਕਾਰਨ ਦੁਨੀਆ ਭਰ ‘ਚ ਮਸ਼ਹੂਰ ਭਾਰਤੀ ਮੂਲ ਦੇ ਦੋ ਅਮਰੀਕੀ ਡਾਕਟਰਾਂ ਨੇ ਭਾਰਤ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਡਾਕਟਰ ਦੱਤਾਤ੍ਰੇਯੁਡੂ ਨੋਰੀ ਅਤੇ ਡਾਕਟਰ ਰੇਖਾ ਭੰਡਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਅਤੇ ਲੋੜੀਂਦੇ ਕਦਮ ਨਹੀਂ ਚੁੱਕੇ ਗਏ ਤਾਂ ਭਾਰਤ ਬਹੁਤ ਜਲਦ ‘ਕੈਂਸਰ ਦੀ ਸੁਨਾਮੀ’ ਦੀ ਗ੍ਰਿਫ਼ਤ ਵਿੱਚ ਆ ਜਾਵੇਗਾ।
ਕੈਂਸਰ ਰੋਗ ਦੇ ਜਾਣੇ-ਪਛਾਣੇ ਮਾਹਰ ਡਾਕਟਰ ਦੱਤਾਤ੍ਰੇਯੁਡੂ ਨੋਰੀ ਇਸ ਘਾਤਕ ਬਿਮਾਰੀ ਤੋਂ ਪੀੜਤ ਕਈ ਵੱਡੇ ਭਾਰਤੀ ਨੇਤਾਵਾਂ ਦਾ ਇਲਾਜ ਕਰ ਚੁੱਕੇ ਹਨ, ਜਿਨ•ਾਂ ਵਿੱਚ ਸਾਬਕਾ ਰਾਸ਼ਟਰਪਤੀ ਮਰਹੂਮ ਨੀਲਮ ਸੰਜੀਵ ਰੈਡੀ ਵੀ ਸ਼ਾਮਲ ਹਨ।
ਡਾਕਟਰ ਰੇਖਾ ਭੰਡਾਰੀ ਦਰਦ ਨਿਵਾਰਕ ਦਵਾਈਆਂ ਦੇ ਖੇਤਰ ਵਿੱਚ ਆਪਣੀ ਖੋਜ ਲਈ ਜਾਣੀ ਜਾਂਦੀ ਹੈ। ਇਨ•ਾਂ ਦੋਵੇਂ ਭਾਰਤੀ ਮੂਲ ਦੇ ਅਮਰੀਕੀ ਡਾਕਟਰਾਂ ਨੇ ਦੱਸਿਆ ਕਿ ਹੈਲਥ ਐਜੂਕੇਸ਼ਨ ਅਤੇ ਰੋਗ ਦੀ ਸ਼ੁਰੂਆਤੀ ਪੜਾਅ ਵਿੱਚ ਹੀ ਪਛਾਣ ਦੇ ਜਬਰਦਸਤ ਯਤਨਾਂ ਰਾਹੀਂ ਭਾਰਤ ਨੂੰ ‘ਕੈਂਸਰ ਦੀ ਸੁਨਾਮੀ’ ਦੀ ਗ੍ਰਿਫ਼ਤ ਵਿੱਚ ਜਾਣ ਤੋਂ ਰੋਕਿਆ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਤੁਰੰਤ ਲੋੜੀਂਦੇ ਅਤੇ ਸਹੀ ਕਦਮ ਨਹੀਂ ਚੁੱਕੇ ਗਏ ਤਾਂ ਉਨ•ਾਂ ਦੀ ਜਨਮ ਭੂਮੀ ਵਾਲਾ ਦੇਸ਼ ਭਾਰਤ ਇਸ ਬਿਮਾਰੀ ਦੀ ਸੁਨਾਮੀ ਦੀ ਲਪੇਟ ਵਿੱਚ ਆ ਸਕਦਾ ਹੈ। ਨੋਰੀ ਨੇ ਦੱਸਿਆ ਕਿ ਭਾਰਤ ਵਿੱਚ ਹਰ ਦਿਨ ਕੈਂਸਰ ਨਾਲ 1300 ਲੋਕਾਂ ਦੀ ਮੌਤ ਹੋ ਰਹੀ ਹੈ। ਭਾਰਤ ਵਿੱਚ ਹਰ ਸਾਲ ਕੈਂਸਰ ਦੇ ਲਗਭਗ 12 ਲੱਖ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਅਰਲੀ ਡਿਟੈਕਸ਼ਨ ਦੇ ਲੋਅਰ ਰੇਟ ਅਤੇ ਖਰਾਬ ਇਲਾਜ ਵੱਲ ਇਸ਼ਾਰਾ ਕਰਦਾ ਹੈ।